Songtexte.com Drucklogo

Bedarde Nee Songtext
von Satwinder Bugga

Bedarde Nee Songtext

ਬੇਦਰਦੇ ਨੀ, ਹਾਏ
ਬੇਕਦਰੇ ਨੀ
ਦਿਲ ਤੋੜ ਗਈ ਏਂ, ਹਾਏ
ਬੇਖ਼ਬਰੇ ਨੀ

ਬੇਦਰਦੇ ਨੀ
ਬੇਕਦਰੇ ਨੀ
ਦਿਲ ਤੋੜ ਗਈ ਏਂ
ਬੇਖ਼ਬਰੇ ਨੀ

ਸਾਡੀ ਗੱਲ ਲਿਖ ਲੈ ਹਰ ਹਾਲ, ਹੋ
ਸਾਡੀ ਗੱਲ ਲਿਖ ਲੈ ਹਰ ਹਾਲ
ਨੀ ਤੂੰ ਪਛਤਾਵੇਂਗੀ

ਧੋਖਾ ਕਰ ਕੇ ਗਈ ਏਂ ਸਾਡੇ ਨਾਲ਼
ਨੀ ਧੋਖੇ ਖਾਵੇਂਗੀ
ਧੋਖਾ ਕਰ ਕੇ ਗਈ ਏਂ ਸਾਡੇ ਨਾਲ਼
ਨੀ ਧੋਖੇ ਖਾਵੇਂਗੀ
ਤੂੰ ਪਛਤਾਵੇਂਗੀ
ਬੇਦਰਦੇ ਨੀ
ਬੇਕਦਰੇ ਨੀ


ਦੱਸ, ਹੁਸਨ ਦਾ ਕੀ ਮੁੱਲ ਵੱਟਿਆ ਨੀ?
ਕਿੰਨੇ ਵਿੱਚ ਵਿਕੀਆਂ ਵਫ਼ਾਵਾਂ ਨੀ?
ਦੱਸ, ਹੁਸਨ ਕੀ ਮੁੱਲ ਵੱਟਿਆ ਨੀ?
ਕਿੰਨੇ ਵਿੱਚ ਵਿਕੀਆਂ ਵਫ਼ਾਵਾਂ ਨੀ?

ਤੂੰ ਲਾ ਲਈਆਂ ਜਾਂ ਪਾ ਲਈਆਂ
ਤੂੰ ਲਾ ਲਈਆਂ ਜਾਂ ਪਾ ਲਈਆਂ
ਹੁਣ ਹੋਰ ਕਿਸੇ ਗਲ਼ ਬਾਹਵਾਂ ਨੀ

ਠੱਗੀ ਮਾਰ ਕੇ ਫੱਕਰਾਂ ਨਾਲ਼, ਹੋ
ਠੱਗੀ ਮਾਰ ਕੇ ਫੱਕਰਾਂ ਨਾਲ਼
ਨੀ ਕੀ ਸੁਖ ਪਾਵੇਂਗੀ?

ਧੋਖਾ ਕਰ ਕੇ ਗਈ ਏਂ ਸਾਡੇ ਨਾਲ਼
ਨੀ ਧੋਖੇ ਖਾਵੇਂਗੀ ਤੂੰ
ਧੋਖਾ ਕਰ ਕੇ ਗਈ ਏਂ ਸਾਡੇ ਨਾਲ਼
ਨੀ ਧੋਖੇ ਖਾਵੇਂਗੀ
ਤੂੰ ਪਛਤਾਵੇਂਗੀ
ਬੇਦਰਦੇ ਨੀ
ਬੇਕਦਰੇ ਨੀ

ਅਸੀਂ ਦੁੱਖ ਕਿਸੇ ਨੂੰ ਕੀ ਦੱਸਣੇ?
ਬੱਸ ਸਬਰਾਂ ਦੇ ਘੁੱਟ ਪੀ ਲਏ ਨੇ
ਅਸੀਂ ਦੁੱਖ ਕਿਸੇ ਨੂੰ ਕੀ ਦੱਸਣੇ?
ਬੱਸ ਸਬਰਾਂ ਦੇ ਘੁੱਟ ਪੀ ਲਏ ਨੇ


ਹੁਣ ਕੀ ਲੈਣਾ ਤੇ ਕੀ ਕਹਿਣਾ?
ਹੁਣ ਕੀ ਲੈਣਾ ਤੇ ਕੀ ਕਹਿਣਾ?
ਅਸੀਂ ਬੁੱਲ ਵੀ ਆਪਣੇ ਸੀ ਲਏ ਨੇ

ਜੇ ਕਰਨਗੇ ਲੋਕ ਸਵਾਲ, ਹਾਏ
ਜੇ ਕਰਨਗੇ ਲੋਕ ਸਵਾਲ
ਤਾਂ ਕੀ ਸਮਝਾਵੇਂਗੀ?

ਧੋਖਾ ਕਰ ਕੇ ਗਈ ਏਂ ਸਾਡੇ ਨਾਲ਼
ਨੀ ਧੋਖੇ ਖਾਵੇਂਗੀ
ਧੋਖਾ ਕਰ ਕੇ ਗਈ ਏਂ ਸਾਡੇ ਨਾਲ਼
ਨੀ ਧੋਖੇ ਖਾਵੇਂਗੀ
ਤੂੰ ਪਛਤਾਵੇਂਗੀ
ਬੇਦਰਦੇ ਨੀ
ਬੇਕਦਰੇ ਨੀ

ਇਹ ਰੂਪ ਸਦਾ ਹੀ ਨਹੀਂ ਰਹਿਣਾ
ਤੇ ਪੈਸਾ ਵੀ ਕੰਮ ਆਉਣਾ ਨਹੀਂ
ਇਹ ਰੂਪ ਸਦਾ ਹੀ ਨਹੀਂ ਰਹਿਣਾ
ਤੇ ਪੈਸਾ ਵੀ ਕੰਮ ਆਉਣਾ ਨਹੀਂ

ਫਿਰ ਤੜਪੇਂਗੀ, ਤੂੰ ਤਰਸੇਂਗੀ
ਫਿਰ ਤੜਪੇਂਗੀ, ਤੂੰ ਤਰਸੇਂਗੀ
Dhammi ਨੇ ਵੀ ਆਉਣ ਵਾਰ ਆਉਣਾ ਨਹੀਂ

ਰੋਵੇਂਗੀ ਪੁੱਟ-ਪੁੱਟ ਵਾਲ਼ ਤੂੰ
ਰੋਵੇਂਗੀ ਪੁੱਟ-ਪੁੱਟ ਵਾਲ਼
ਤੇ ਨਿੱਤ ਕੁਰਲਾਵੇਂਗੀ

ਧੋਖਾ ਕਰ ਕੇ ਗਈ ਏਂ ਸਾਡੇ ਨਾਲ਼
ਨੀ ਧੋਖੇ ਖਾਵੇਂਗੀ ਤੂੰ
ਧੋਖਾ ਕਰ ਕੇ ਗਈ ਏਂ ਸਾਡੇ ਨਾਲ਼
ਨੀ ਧੋਖੇ ਖਾਵੇਂਗੀ
ਤੂੰ ਪਛਤਾਵੇਂਗੀ
ਬੇਦਰਦੇ ਨੀ
ਬੇਕਦਰੇ ਨੀ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Satwinder Bugga

Quiz
Wer ist auf der Suche nach seinem Vater?

Fans

»Bedarde Nee« gefällt bisher niemandem.