Songtexte.com Drucklogo

Dreams Songtext
von Zaeden

Dreams Songtext

ਦਿਲ ਵਿੱਚ ਮੇਰੇ ਵੱਸਦੇ ਨੇ ਜੋ
ਰੁੱਕ ਜਾਂਦੇ ਸਾਹ ਜਦ ਤੈਨੂੰ ਤੱਕਾਂ
ਫੁੱਲ ਖਿਲਦੇ ਨੇ ਦੁਨੀਆ ਵਿੱਚ ਜੋ
ਫਿੱਕੇ ਲੱਗਦੇ, ਨੂਰਾਨੀ ਤੇਰੀਆਂ ਅੱਖਾਂ

ਹੱਥ ਕੰਬਦੇ ਨੇ ਮੇਰੇ ਜਦ ਸਾਮ੍ਹਣੇ ਤੂੰ ਦਿਖੇ
ਸਭ ਧੁੰਦਲਾ ਤੇ ਸਮਾਂ ਵੀ ਰੁੱਕ ਜਾਂਦਾ
ਕਿਵੇਂ ਲੈ ਜਾਵਾਂ ਤੈਨੂੰ ਇਸ ਦੁਨੀਆ ਤੋਂ ਪਰੇ?
ਤੈਨੂੰ ਵੇਖਦੇ ਹੀ ਹੋਸ਼ ਮੁੱਕ ਜਾਂਦਾ


ਗੱਲ ਸੁਣ ਲੈ ਤੂੰ, ਕੁੜੇ, ਤੇਰੇ ਆਉਂਦੇ ਨੇ ਸੁਪਣੇ
ਕੱਟੀਆਂ ਰਾਤਾਂ ਤੇਰੀ ਯਾਦ ਸਹਾਰੇ
ਗੱਲਾਂ ਸੁਣ ਲੈ ਨਾ, ਕੁੜੇ, ਤੇਰੇ ਆਉਂਦੇ ਨੇ ਸੁਪਣੇ
ਚੰਗੇ ਲੱਗਦੇ ਨੀ ਹੁਣ ਤੇਰੇ ਝੂਠੇ ਲਾਰੇ

ਅੱਜ ਮੇਰੇ ਉੱਤੇ ਕਰ ਇੱਕ ਅਹਿਸਾਨ ਤੂੰ
ਮੇਰੇ ਸੱਚੇ ਪਿਆਰ ਦੀ ਬਨ ਪਹਿਚਾਨ ਤੂੰ
ਮੈਨੂੰ ਲੋੜ ਤੇਰੀ ਐ, ਕਮੀ ਖਲਦੀ ਤੇਰੀ ਐ
ਛੱਡ ਦੇਣਾ ਸਭ ਮੈਂ, ਤੂੰ ਰੁੱਕ ਜਾਵੇ

ਹੱਥ ਕੰਬਦੇ ਨੇ ਮੇਰੇ ਜਦ ਸਾਮ੍ਹਣੇ ਤੂੰ ਦਿਖੇ
ਸਭ ਧੁੰਦਲਾ ਤੇ ਸਮਾਂ ਵੀ ਰੁੱਕ ਜਾਂਦਾ
ਕਿਵੇਂ ਲੈ ਜਾਵਾਂ ਤੈਨੂੰ ਇਸ ਦੁਨੀਆ ਤੋਂ ਪਰੇ?
ਤੈਨੂੰ ਵੇਖਦੇ ਹੀ ਹੋਸ਼ ਮੁੱਕ ਜਾਂਦਾ


ਗੱਲ ਸੁਣ ਲੈ ਤੂੰ, ਕੁੜੇ, ਤੇਰੇ ਆਉਂਦੇ ਨੇ ਸੁਪਣੇ
ਕੱਟੀਆਂ ਰਾਤਾਂ ਤੇਰੀ ਯਾਦ ਸਹਾਰੇ
ਗੱਲਾਂ ਸੁਣ ਲੈ ਨਾ, ਕੁੜੇ, ਤੇਰੇ ਆਉਂਦੇ ਨੇ ਸੁਪਣੇ
ਚੰਗੇ ਲੱਗਦੇ ਨੀ ਹੁਣ ਤੇਰੇ ਝੂਠੇ ਲਾਰੇ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Welche Band singt das Lied „Das Beste“?

Fans

»Dreams« gefällt bisher niemandem.