Songtexte.com Drucklogo

Addi Sunni Songtext
von Karan Aujla

Addi Sunni Songtext

You don′t have to say it 'cause no one believin′ you
I'm not playin' with you
I don′t love you (I don′t love you...)
Wake up

ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨਈਂ?
ਤੇਰੇ ਸ਼ੌਕ ਤਾਂ ਪੂਰੇ ਕਰਦਾ ਹੋਊ, ਅੱਡੀ ਸੁੰਨੀ ਤਾਂ ਨਈਂ?
ਹੋ, ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨਈਂ?
ਹੋ, ਤੇਰੇ ਸ਼ੌਕ ਤਾਂ ਪੂਰੇ ਕਰਦਾ ਹੋਊ, ਅੱਡੀ ਸੁੰਨੀ ਤਾਂ ਨਈਂ?

ਦੱਸ ਉਹਨੂੰ ਤਾਂ ਨਈਂ ਤੰਗ ਕਰਦਾ ਤੇਰੇ ਮੋਢੇ tattoo ਤਿਤਲੀ ਦਾ?
ਦੱਸ ਉਹਨੂੰ ਤਾਂ ਨਈਂ ਤੰਗ ਕਰਦਾ ਤੇਰਾ ਦੇਰ ਰਾਤ ਤਕ ਨਿਕਲੀ ਦਾ?

ਜੀਹਦੇ ਕੋਲ਼ ਤੰਗ ਹੋ ਤੁਰ ਗਈ ਸੀ, ਤੰਗ ਹੁੰਨੀ ਤਾਂ ਨਈਂ?
ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨਈਂ?
ਹੋ, ਤੇਰੇ ਸ਼ੌਕ ਤਾਂ ਪੂਰੇ ਕਰਦਾ ਹੋਊ, ਅੱਡੀ ਸੁੰਨੀ ਤਾਂ ਨਈਂ?
ਹੋ, ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨਈਂ?

ਓ, ਗੁੱਸੇ ਤਾਂ ਨਈਂ ਹੁੰਦਾ ਉਹ ਤੇਰੇ phone ਦਾ number ਬੰਡਿਆਂ 'ਤੇ?
ਨਵਿਆਂ ਨੂੰ ਮਖਮਲ ′ਤੇ ਰੱਖਦੀ ਯਾ ਸਾਡੇ ਵਾਂਗੂ ਕੰਡਿਆਂ 'ਤੇ?

ਕਿਤੇ ਜਾਂਦੀ ਤੇ ਨਈਂ ਖੜਕ, ਕੁੜੇ?
ਓ, ਕਿਤੇ ਜਾਂਦੀ ਤੇ ਨਈਂ ਖੜਕ, ਕੁੜੇ?
ਕਿਤੇ ਕਰਦਾ ਤੇ ਨਈਂ ਪਰਖ, ਕੁੜੇ?
ਮੇਰਾ-ਉਹਦਾ ਫਰਕ ਕੁੜੇ, ੨੧-੧੯ ਤਾਂ ਨਈਂ?

ਹੋ, ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨਈਂ?
ਹੋ, ਤੇਰੇ ਸ਼ੌਕ ਤਾਂ ਪੂਰੇ ਕਰਦਾ ਹੋਊ, ਅੱਡੀ ਸੁੰਨੀ ਤਾਂ ਨਈਂ?
ਹੋ, ਤੇਰੇ ਸ਼ੌਕ ਤਾਂ ਪੂਰੇ ਕਰਦਾ ਹੋਊ, ਅੱਡੀ ਸੁੰਨੀ ਤਾਂ ਨਈਂ?

ਕਿਤੇ ਰੱਸਾ ਤੇ ਨਈਂ ਫਾਂਸੀ ਦਾ ਨੀ ਤੇਰੇ ਗਲ਼ ਦਾ ਹਾਰ ਉਹਦੇ?
ਕਿਤੇ ਕਹਿੰਦੇ ਤਾਂ ਨਈਂ ਤੇਰੇ ਬਾਰੇ ਨੀ ਮਾੜਾ-ਚੰਗਾ ਯਾਰ ਉਹਦੇ?

ਦੱਸ ਕੀ-ਕੀ ਸ਼ਰਤਾਂ ਰੱਖੀਆਂ ਨੀ?
ਦੱਸ ਕੀ-ਕੀ ਸ਼ਰਤਾਂ ਰੱਖੀਆਂ ਨੀ?
ਤੈਨੂੰ ਝੱਲਦਾ ਕਿ ਨਈਂ ਪੱਖੀਆਂ ਨੀ?
ਇਹ ਬਿੱਲੀਆਂ-ਬਿੱਲੀਆਂ ਅੱਖੀਆਂ ਨੀ
ਕਿਤੇ ਖੂਨੀ ਤਾਂ ਨਈਂ?

ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨਈਂ?
ਹੋ, ਤੇਰੇ ਸ਼ੌਕ ਤਾਂ ਪੂਰੇ ਕਰਦਾ ਹੋਊ, ਅੱਡੀ ਸੁੰਨੀ ਤਾਂ ਨਈਂ?
ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨਈਂ?
ਹੋ, ਤੇਰੇ ਸ਼ੌਕ ਤਾਂ ਪੂਰੇ ਕਰਦਾ ਹੋਊ, ਅੱਡੀ ਸੁੰਨੀ ਤਾਂ ਨਈਂ?
ਅੱਡੀ ਸੁੰਨੀ ਤਾਂ ਨਈਂ? ਅੱਡੀ ਸੁੰਨੀ ਤਾਂ ਨਈਂ? ਅੱਡੀ ਸੁੰਨੀ ਤਾਂ ਨਈਂ?

ਤੂੰ ਮੇਰੀ ਅੱਖ ਦਾ ਹੰਝੂ ਬਣ ਕੇ ਕਦੇ-ਕਦੇ ਤਾਂ ਮੇਰੇ ਕੋਲ਼ ਆਉਨੀ ਐ
ਪਰ ਕਦੇ ਬੁੱਲ੍ਹਾਂ ਦੀ ਮੁਸਕਾਨ ਬਣ ਕੇ ਨਈਂ ਆਈ
ਕੱਲ੍ਹ ਰਾਤੀ ਓਦਾਂ ਸੁਪਨੇ ′ਚ ਆਈ ਸੀ
ਤੂੰ ਮੇਰੀ ਜਾਣ ਬਣ ਕੇ ਨਈਂ ਆਈ, ਮਹਿਮਾਨ ਬਣ ਕੇ ਆਈ
ਕਿਉਂਕਿ ਤੈਨੂੰ ਜਾਣ ਦੀ ਆਦਤ ਐ, ਤੇ ਮੈਨੂੰ ਭੁੱਲਣ ਦੀ ਆਦਤ ਨਈਂ

ਚੱਲ ਉਮੀਦ ਆ ਤੈਨੂੰ ਖੁਸ਼ ਰੱਖੂਗਾ ਤੇ ਆਬਾਦ ਰੱਖੂਗਾ
ਤੂੰ ਵੀ ਮੈਨੂੰ ਲਿਖਣਾ ਸਿਖਾਇਆ ਤਾਂ ਕਰਕੇ Aujla ਵੀ ਤੈਨੂੰ ਯਾਦ ਰੱਖੂਗਾ
ਕਿਉਂਕਿ ਫੱਕਰਾਂ ਦੇ ਕੋਈ ਰਾਹ ਨਈਂ ਹੁੰਦੇ
ਤੇ ਤੇਰੇ ਵਰਗੇ ਸੱਜਣ ਨਾ ਚੰਦਰੀਏ ਭੁਲਾ ਨਈਂ ਹੁੰਦੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Karan Aujla

Quiz
Cro nimmt es meistens ...?

Fans

»Addi Sunni« gefällt bisher niemandem.