Songtexte.com Drucklogo

Touch Wood Songtext
von Babbu Maan

Touch Wood Songtext

ਜਿਵੇਂ ਕਿਸੇ ਨਾਗ ਨੇ ਤਾਜ਼ੀ ਕੁੰਜ ਉਤਾਰੀ
ਜਿਵੇਂ ਅੰਬਰਾਂ ਦੇ ਵਿੱਚ ਪੰਛੀ ਲਾਉਣ ਉਡਾਰੀ
ਜਿਵੇਂ ਕਿਸੇ ਨਾਗ ਨੇ ਤਾਜ਼ੀ ਕੁੰਜ ਉਤਾਰੀ
ਜਿਵੇਂ ਅੰਬਰਾਂ ਦੇ ਵਿੱਚ ਪੰਛੀ ਲਾਉਣ ਉਡਾਰੀ

ਦੱਸ ਕਿਹਦੇ-ਕਿਹਦੇ ਨਾਲ਼ ਮਿਲਾਵਾਂ ਯਾਰ ਨੂੰ?

Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ
Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ

ਜਿਵੇਂ ਰਾਤ ਦੀ ਰਾਣੀ ਮਹਿਕਾਂ ਵੰਡਦੀ ਰਾਤਾਂ ਨੂੰ
ਜਿਵੇਂ ਕੋਇਲ ਕੂ-ਕੂ ਗੀਤ ਗਾਉਂਦੀ ਬਰਸਾਤਾਂ ਨੂੰ
ਜਿਵੇਂ ਰਾਤ ਦੀ ਰਾਣੀ ਮਹਿਕਾਂ ਵੰਡਦੀ ਰਾਤਾਂ ਨੂੰ
ਜਿਵੇਂ ਕੋਇਲ ਕੂ-ਕੂ ਗੀਤ ਗਾਉਂਦੀ ਬਰਸਾਤਾਂ ਨੂੰ

ਕਿਵੇਂ ਦਿਲ ′ਤੇ ਰੋਕਾਂ ਮੈਂ ਗੰਗਾ ਦੀ ਧਾਰ ਨੂੰ?

Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ
Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ


ਜਿਵੇਂ ਚੰਨ ਚੜ੍ਹਦਾ ਏ ਬੱਦਲੀ ਨਾਲ਼ ਤਕਰਾਰ ਪਿੱਛੋਂ
ਜਿਵੇਂ ਨਿੱਕਲੇ ਮਿੱਠੀ ਆਵਾਜ਼ ਸਾਜ਼ ਦੀ ਤਾਰ ਵਿੱਚੋਂ
ਜਿਵੇਂ ਚੰਨ ਚੜ੍ਹਦਾ ਏ ਬੱਦਲੀ ਨਾਲ਼ ਤਕਰਾਰ ਪਿੱਛੋਂ
ਜਿਵੇਂ ਨਿੱਕਲੇ ਮਿੱਠੀ ਆਵਾਜ਼ ਸਾਜ਼ ਦੀ ਤਾਰ ਵਿੱਚੋਂ

ਜਦੋਂ ਨਾਜ਼ੁਕ ਹੱਥ ਨਾਲ਼ ਛੋਹੇ ਕੁੜੀ ਸਿਤਾਰ ਨੂੰ

Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ
Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ

ਜਿਵੇਂ ਉੱਡਦਾ ਬੱਦਲ ਵਰ੍ਹਦੈ ਵਿੱਚ ਪਹਾੜਾਂ ਦੇ
ਜਿਵੇਂ ਫ਼ੁੱਲ ਸਰ੍ਹੋਂ ਦੇ ਉੱਗਦੇ ਵਿੱਚ ਸਿਆਲਾਂ ਦੇ
ਜਿਵੇਂ ਉੱਡਦਾ ਬੱਦਲ ਵਰ੍ਹਦੈ ਵਿੱਚ ਪਹਾੜਾਂ ਦੇ
ਜਿਵੇਂ ਫ਼ੁੱਲ ਸਰ੍ਹੋਂ ਦੇ ਉੱਗਦੇ ਵਿੱਚ ਸਿਆਲਾਂ ਦੇ

ਇਹ ਵਖ਼ਤ ਪਾ ਦਊ Maan'an ਕੁੱਲ੍ਹ ਸੰਸਾਰ ਨੂੰ

Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ
Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ

Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ
Touch-wood, touch-wood ਨਜ਼ਰ ਨਾ ਲੱਗ ਜਾਏ
ਤੌਬਾ! ਮੇਰੀ ਸਰਕਾਰ ਨੂੰ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Babbu Maan

Fans

»Touch Wood« gefällt bisher niemandem.