Songtexte.com Drucklogo

Attraction Songtext
von Sukha

Attraction Songtext

(ਬਿੱਲੀ-ਬਿੱਲੀ ਅੱਖ ਦਾ, ਕੁੜੇ)
(ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ)

ਰੰਗ ਫ਼ੁੱਲਾਂ ਦੇ ਵੀ ਖਿੜ੍ਹ ਗਏ, ਕੁੜੇ
ਅਸੀਂ ਦੋਵੇਂ ਜਦੋਂ ਮਿਲ਼ ਗਏ, ਕੁੜੇ
ਨੈਣਾਂ-ਨੈਣਾਂ ਨਾਲ਼ ਗੱਲ ਹੋਈ ਆ
ਉੱਡ ਦੋਵਾਂ ਦੇ ਹੀ ਦਿਲ ਗਏ, ਕੁੜੇ

ਤੇਰੇ ਇਸ਼ਕ਼ ਦਾ ਸਾਨੂੰ ਚੰਦਰਾ
ਨਸ਼ਾ ਜਿਹਾ ਸਵਾਰ ਹੋ ਗਿਆ

ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
ਜਦੋਂ ਦਾ ਦੀਦਾਰ ਹੋ ਗਿਆ
ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
ਸੱਚੀ ਮੁੰਡੇ ਨੂੰ ਪਿਆਰ ਹੋ ਗਿਆ
ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
(ਬਿੱਲੀ-ਬਿੱਲੀ ਅੱਖ ਦਾ, ਕੁੜੇ)

ਓ, ਜ਼ੁਲਫ਼ਾਂ ਦੇ ਨਾਗ ਤੇਰੇ ਡੰਗਦੇ, ਕੁੜੇ
ਅਸੀਂ ਮਿੰਨ੍ਹਾ-ਮਿੰਨ੍ਹਾ ਤੇਰੇ ਕੋਲ਼ੋਂ ਸੰਗਦੇ, ਕੁੜੇ
ਚਾਰੇ ਪਾਸੇ ਖੁਸ਼ੀ ਦਾ ਮਾਹੌਲ ਦਿਸਦਾ
ਅਸੀਂ ਜਦੋਂ ਤੇਰੀ ਗਲ਼ੀ ਵਿੱਚੋਂ ਲੰਘਦੇ, ਕੁੜੇ


ਸ਼ਾਮ ਢਲ਼ਦੀ ਜਿਹੀ ਰੰਗ ਜਿਹਾ ਰੰਗ ਤੇਰਾ ਨੀ
ਨੀ ਤੂੰ ਗੱਭਰੂ ਦੇ ਦਿਲ ਵਿੱਚ ਲਾਇਆ ਡੇਰਾ ਨੀ
ਓ, ਜੀਅ ਕਿੱਥੋਂ ਲੱਗੇ ਤੇਰੀ ਦੀਦ ਤੋਂ ਬਿਣਾਂ?
ਨੀ ਤੂੰ ਚੈਣ-ਵੈਣ, ਕੁੜੇ, ਲੁੱਟ ਗਈ ਆ ਮੇਰਾ ਨੀ

ਨੂਰ ਚਿਹਰੇ ′ਤੇ ਗੁਲਾਬ ਜਿਹਾ ਨੀ
ਨਸ਼ਾ ਤੇਰਾ ਐ ਸ਼ਰਾਬ ਜਿਹਾ ਨੀ
ਮੇਰੀ ਇੱਕ ਵੀ ਨਾ ਸੁਣਦਾ, ਕੁੜੇ
ਦਿਲ ਹੱਦ ਤੋਂ ਵੀ ਬਾਹਰ ਹੋ ਗਿਆ

ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
ਜਦੋਂ ਦਾ ਦੀਦਾਰ ਹੋ ਗਿਆ
ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
ਸੱਚੀ ਮੁੰਡੇ ਨੂੰ ਪਿਆਰ ਹੋ ਗਿਆ
ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ

ਓ, ਤੇਰੀ ਸਿਫ਼ਤ ਉੱਤੇ ਮੈਂ ਕਿੰਨੇ ਗੀਤ ਗਾਵਾਂ ਨੀ?
ਮੈਥੋਂ ਦੱਸ ਵੀ ਨਾ ਹੋਵੇ ਤੈਨੂੰ ਕਿੰਨਾ ਚਾਹਵਾਂ ਨੀ
Time ਲਾ ਕੇ ਰੀਝਾਂ ਨਾ' ਬਣਾਈ ਰੱਬ ਨੇ
ਤੇਰੀ ਸਾਦਗੀ ਤੋਂ, ਕੁੜੇ, ਵਾਰੇ-ਵਾਰੇ ਜਾਵਾਂ ਨੀ

ਰੂਪ ਪਰੀਆਂ ਦਾ, ਲੱਗੇ ਅੰਬਰਾਂ ਤੋਂ ਆਈ ਐ
ਦਿਲ ਮੰਗੇ ਜਿਹੜੀ ਗਾਨੀ ਗਲ਼ ਵਿੱਚ ਪਾਈ ਐ
ਉਂਜ ਸੁੰਨਾ-ਸੁੰਨਾ ਲੱਗਦਾ ਜਹਾਨ ਸਾਰਾ ਸੀ
ਤੂੰ ਕੁੜੇ ਜ਼ਿੰਦਗੀ ′ਚ ਰੌਣਕ ਜਿਹੀ ਲਾਈ ਐ


ਹਾਲ਼ ਗੱਭਰੂ ਦਾ ਪੁੱਛ ਤਾਂ ਸਹੀ
(ਗੱਭਰੂ ਦਾ ਪੁੱਛ ਤਾਂ ਸਹੀ)
ਇੱਕ ਵਾਰੀ ਮੂੰਹੋਂ ਬੋਲ਼ ਤਾਂ ਸਹੀ
(ਵਾਰੀ ਮੂੰਹੋਂ ਬੋਲ਼ ਤਾਂ ਸਹੀ)

ਹਾਲ਼ ਗੱਭਰੂ ਦਾ ਪੁੱਛ ਤਾਂ ਸਹੀ
ਇੱਕ ਵਾਰੀ ਮੂੰਹੋਂ ਬੋਲ਼ ਤਾਂ ਸਹੀ
ਜਿਹੜਾ ਕਿਸੇ ਤੋਂ ਨਾ ਹੋਇਆ ਸੀ ਕਦੇ
ਤੇਰੇ ਹਾਸੇ ਦਾ ਸ਼ਿਕਾਰ ਹੋ ਗਿਆ

ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
ਜਦੋਂ ਦਾ ਦੀਦਾਰ ਹੋ ਗਿਆ
ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
ਸੱਚੀ ਮੁੰਡੇ ਨੂੰ ਪਿਆਰ ਹੋ ਗਿਆ

ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
(ਜਦੋਂ ਦਾ ਦੀਦਾਰ ਹੋ ਗਿਆ)
(ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ)
(ਸੱਚੀ ਮੁੰਡੇ ਨੂੰ ਪਿਆਰ ਹੋ ਗਿਆ)
(ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ)

Songtext kommentieren

Log dich ein um einen Eintrag zu schreiben.
Schreibe den ersten Kommentar!

Quiz
„Grenade“ ist von welchem Künstler?

Fans

»Attraction« gefällt bisher niemandem.