Songtexte.com Drucklogo

Kaun Nachdi Songtext
von PBN

Kaun Nachdi Songtext

ਕੌਣ ਨੱਚਦੀ? (ਕੌਣ ਨੱਚਦੀ?)
ਸੋਹਣੀ ਕੌਣ ਨੱਚਦੀ? (ਸੋਹਣੀ ਕੌਣ ਨੱਚਦੀ?)
ਕੌਣ ਨੱਚਦੀ? (ਕੌਣ ਨੱਚਦੀ?)
ਸੋਹਣੀ ਕੌਣ ਨੱਚਦੀ? (ਸੋਹਣੀ ਕੌਣ ਨੱਚਦੀ?)

ਸੋਹਣੀ ਤੋਂ ਸੋਹਣੀ ਜਿਹੜੀ
ਲੱਗਦੀ ਮਨ ਮੋਹਣੀ ਜਿਹੜੀ
ਉਹਦੇ ਵਰਗੀ ਨਾ ਯਾਰੋ
ਸੋਹਣੀ ਕੋਈ ਹੋਰ ਨਾ ਹੋਣੀ

ਸੱਚੀ ਮੈਂ, ਸੱਚੀ ਮੈਂ
ਸੱਚੀ ਮੈਂ ਗੱਲ ਸੁਣਾਵਾਂ
ਉਹਦੇ ′ਤੇ ਮਰਦਾ ਜਾਵਾਂ

ਜਿਨੇ ਰੱਖਤੀ, ਜਿਨੇ ਰੱਖਤੀ
ਜਿਨੇ ਰੱਖਦਿਤੀ ਧਰਤੀ ਹਿਲਾ ਕੇ

ਨੀ, ਓਹ, ਸੋਹਣੀ ਕੌਣ ਨੱਚਦੀ?
ਓ, ਜਿਹੜੀ ਨੱਚਦੀ ਵੰਗਾਂ ਛੰਕਾਕੇ
ਨੀ, ਓਹ, ਸੋਹਣੀ ਕੌਣ ਨੱਚਦੀ?
ਜਿਹੜੀ ਨੱਚਦੀ ਵੰਗਾਂ ਛੰਕਾਕੇ


ਮੱਥੇ ਦੀ ਬਿੰਦੀ ਉਹਦੀ
ਦੂਰੋਂ ਹੀ ਚਮਕਾਂ ਮਾਰੇ
ਝਾਂਝਰ ਵੀ ਛਣਛਣ ਕਰਦੀ
ਅੱਡੀ ਨਾ ਹਿਲਣ ਚੁਬਾਰੇ

ਬੁੱਲ੍ਹਾ ਤੇ, ਬੁੱਲ੍ਹਾ ਤੇ
ਬੁੱਲ੍ਹਾ ਤੇ ਸੁਰਖੀ ਲਾਲੀ
ਕੋਕਾ ਵੀ ਕਰੇ ਇਸ਼ਾਰੇ

ਮੁੰਡੇ ਪੱਟ ਤੇ, ਹਾਏ, ਮੁੰਡੇ ਪੱਟ ਤੇ
ਮੁੰਡੇ ਪੱਟ ਤੇ ਧਮਾਲਾਂ ਪਾ ਕੇ

ਨੀ, ਓਹ, ਸੋਹਣੀ ਕੌਣ ਨੱਚਦੀ?
ਓ, ਜਿਹੜੀ ਨੱਚਦੀ ਵੰਗਾਂ ਛੰਕਾਕੇ
ਨੀ, ਓਹ, ਸੋਹਣੀ ਕੌਣ ਨੱਚਦੀ?
ਜਿਹੜੀ ਨੱਚਦੀ ਵੰਗਾਂ ਛੰਕਾਕੇ

ਓ, ਬੱਲੇ ਬੱਲੇ ਹੋਗੀ ਸੋਹਣੀਏ ਓਹੋ
ਬੈਜਾ ਬੈਜਾ ਹੋਗੀ ਸੋਹਣੀਏ, ਓ, ਹਾਏ-ਹਾਏ
ਨੀ, ਤੇਰੇ ਰੂਪ ਦੇ ਨੇ ਆਸ਼ਿਕ ਸਾਰੇ
ਓ, ਬੱਲੇ ਬੱਲੇ ਹੋਗੀ ਸੋਹਣੀਏ (ਚੱਕਦੇ)

ਓ, ਬੈਜਾ ਬੈਜਾ ਹੋਗੀ ਸੋਹਣੀਏ, ਹੋ, ਹੋ
ਓ, ਬੱਲੇ ਬੱਲੇ ਹੋਗੀ ਸੋਹਣੀਏ, ਓ, ਹਾਏ-ਹਾਏ
ਨੀ, ਤੇਰੇ ਰੂਪ ਦੇ ਨੇ ਆਸ਼ਿਕ ਸਾਰੇ
ਓ, ਬੱਲੇ ਬੱਲੇ ਹੋਗੀ ਸੋਹਣੀਏ


ਗੇੜੇ ਤੇ ਗੇੜੇ ਲਾਉਂਦੀ
ਗਿੱਧੇ ਵਿੱਚ ਪਹਿਲਾ ਪਾਉਂਦੀ
ਹੱਥਾਂ 'ਤੇ ਫਿਰੇ ਨਚਾਉਂਦੀ
ਮੁੰਡਿਆਂ ਦੇ ਦਿਲ ਤੜਫਾਉਂਦੀ

ਨਖਰੇ ਨਾ, ਨਖਰੇ ਨਾ
ਨਖਰੇ ਨਾ ਮਾਰ ਮੁਕਾਉਂਦੀ
ਲੱਗਦਾ ਏ ਮੈਨੂੰ ਚਾਹੁੰਦੀ

ਦਿਲ ਲੁੱਟਦੀ, ਹਾਏ, ਦਿਲ ਲੁੱਟਦੀ
ਦਿਲ ਲੁੱਟਦੀ ਨੈਣਾਂ ਨੂੰ ਮਿਲਾ ਕੇ

ਨੀ, ਓਹ, ਸੋਹਣੀ ਕੌਣ ਨੱਚਦੀ?
ਓ, ਜਿਹੜੀ ਨੱਚਦੀ ਵੰਗਾਂ ਛੰਕਾਕੇ
ਨੀ, ਓਹ, ਸੋਹਣੀ ਕੌਣ ਨੱਚਦੀ?
ਜਿਹੜੀ ਨੱਚਦੀ ਵੰਗਾਂ ਛੰਕਾਕੇ

ਅੱਖਾਂ ਵਿੱਚ ਅੱਖਾਂ ਪਾ ਕੇ
ਬਣ ਗਈ ਉਹ ਦਿਲ ਦੀ ਰਾਣੀ
ਉਹਦੇ ਤੋਂ ਬਿਨ Tari ਦੀ
ਜ਼ਿੰਦਗੀ ਨਾ ਕੱਟੀ ਜਾਣੀ

Banwali, Banwali, Banwalipuria
ਮੈਨੂੰ ਲੱਗਦੀ ਉਹ ਮੇਰੀ ਹਾਣੀ

PBN ਨਾਲ, ਹੋ, PBN ਨਾਲ
PBN ਨਾਲ ਨੱਚੀ ਜਦੋਂ ਆ ਕੇ

ਨੀ, ਓਹ, ਸੋਹਣੀ ਕੌਣ ਨੱਚਦੀ?
ਓ, ਜਿਹੜੀ ਨੱਚਦੀ ਵੰਗਾਂ ਛੰਕਾਕੇ
ਨੀ, ਓਹ, ਸੋਹਣੀ ਕੌਣ ਨੱਚਦੀ?
ਜਿਹੜੀ ਨੱਚਦੀ ਵੰਗਾਂ ਛੰਕਾਕੇ

ਨੀ, ਓਹ, ਸੋਹਣੀ ਕੌਣ ਨੱਚਦੀ?
ਓ, ਜਿਹੜੀ ਨੱਚਦੀ ਵੰਗਾਂ ਛੰਕਾਕੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von PBN

Fans

»Kaun Nachdi« gefällt bisher niemandem.