Songtexte.com Drucklogo

Dil Tutna Songtext
von Geeta Zaildar

Dil Tutna Songtext

ਸਿਰ ਦੇ ਕੇ ਤੋਰ ਨਿਭਾਉਣ ਦੀਆਂ ਸਭ ਗੱਲਾਂ ਹੀ ਰਹ ਗਈਆਂ
ਜੇ ਧੜਕਣ ਸਾਨੂੰ ਕਹਿੰਦੀ ਸੀ ਕਿੰਝ ਦੂਰੀਆਂ ਪੈ ਗਈਆਂ
ਧੜਕਣ ਸਾਨੂੰ ਕਹਿੰਦੀ ਸੀ ਕਿੰਝ ਦੂਰੀਆਂ ਪੈ ਗਈਆਂ
ਕਿਉਂ ਇਕ ਝਟਕੇ ਵਿੱਚ ਮਾਰ ਗਈਆਂ
ਇਕ ਝਟਕੇ ਵਿੱਚ ਮਾਰ ਗਈਆਂ, ਦਮ ਹੌਲੀ ਹੌਲੀ ਘੁੱਟਣਾ ਸੀ

ਕਦੇ ਲਾਉਂਦੇ ਨਾ ਜੇ ਪਤਾ ਹੁੰਦਾ ਦਿਲ ਤੇਰੇ ਹੱਥੋਂ ਟੁੱਟਣਾ ਸੀ

ਅਸੀਂ ਅੱਖਾਂ ਮੀਚ ਕੇ ਤੁਰੇ ਰਹੇ ਬੇਸਮਝੀ ਵਿੱਚ ਤੇਰੇ ਪਿੱਛੇ ਨੀ
ਅਸੀਂ ਖੜੇ ਰਹੇ ਤੂੰ ਨਾਲ ਚਲਾਕੀ, ਖੜੇ ਕਰ ਗਈ ਜਿਥੇ ਨੀ

ਤੂੰ ਪਿਆਰ ਦਾ ਬੂਟਾ ਲਾਉਂਦੀ ਨਾ
ਪਿਆਰ ਦਾ ਬੂਟਾ ਲਾਉਂਦੀ ਨਾ ਜੇ ਹੱਥੀਂ ਆਪਣੇ ਪੁੱਟਣਾ ਸੀ

ਕਦੇ ਲਾਉਂਦੇ ਨਾ ਜੇ ਪਤਾ ਹੁੰਦਾ ਦਿਲ ਤੇਰੇ ਹੱਥੋਂ ਟੁੱਟਣਾ ਸੀ
ਕਦੇ ਲਾਉਂਦੇ ਨਾ ਜੇ ਪਤਾ ਹੁੰਦਾ ਦਿਲ ਤੇਰੇ ਹੱਥੋਂ ਟੁੱਟਣਾ ਸੀ

ਅਸੀਂ ਬੇਦਰਦੀਏ ਨੀ ਸੌ ਰੱਬ ਦੀ, ਤੇਰੀ ਹਰ ਗੱਲ ਤੇ ਫੁੱਲ ਚੜ੍ਹੇ ਨੀ
ਸਾਡੇ ਪਿਆਰ ਦੀ ਕਾਪੀ ਦੇ ਵਰਕੇ ਤੂੰ ਆਪਣੇ ਹੱਥੀਂ ਪਾੜੇ ਨੀ

ਗੈਰਾਂ ਤੋਂ ਬਚ ਕੇ ਕੀ ਖੱਟਿਆ
ਗੈਰਾਂ ਤੋਂ ਬਚ ਕੇ ਕੀ ਖੱਟਿਆ ਜੇ ਆਪਣਿਆਂ ਹੀ ਲੁੱਟਣਾ ਸੀ

ਕਦੇ ਲਾਉਂਦੇ ਨਾ ਜੇ ਪਤਾ ਹੁੰਦਾ ਦਿਲ ਤੇਰੇ ਹੱਥੋਂ ਟੁੱਟਣਾ ਸੀ
ਕਦੇ ਲਾਉਂਦੇ ਨਾ ਜੇ ਪਤਾ ਹੁੰਦਾ ਦਿਲ ਤੇਰੇ ਹੱਥੋਂ ਟੁੱਟਣਾ ਸੀ

ਹਰ ਸ਼ਾਨ ਤੇ ਉੱਡਦੀਆਂ ਫਿਰਦੀਆਂ ਨੂੰ ਇਕ ਮਿੰਟ ′ਚ ਸੁੱਟ ਥੱਲੇ ਨੀ
ਬਦਨਾਮੀਆਂ ਤੇ ਪਛਤਾਵੇ ਹੀ ਰਹਿ ਗਏ ਜੱਗੀ ਦੇ ਪੱਲੇ ਨੀ

ਹੈ ਇਸ਼ਕ ਦੀ ਛੋਟ ਅਵੱਲੀ ਜਿਹੀ
ਇਸ਼ਕ ਦੀ ਛੋਟ ਅਵੱਲੀ ਜਿਹੀ, ਜਿਹੜਾ ਡਿਗਿਆ ਮੁੜ ਕੀ ਉੱਠਣਾ ਸੀ

ਕਦੇ ਲਾਉਂਦੇ ਨਾ ਜੇ ਪਤਾ ਹੁੰਦਾ ਦਿਲ ਤੇਰੇ ਹੱਥੋਂ ਟੁੱਟਣਾ ਸੀ
ਕਦੇ ਲਾਉਂਦੇ ਨਾ ਜੇ ਪਤਾ ਹੁੰਦਾ ਦਿਲ ਤੇਰੇ ਹੱਥੋਂ ਟੁੱਟਣਾ ਸੀ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Geeta Zaildar

Fans

»Dil Tutna« gefällt bisher niemandem.